1. ਮੁੱਖ ਪੰਨਾ
  2. ਸਮਾਜ
  3. ਨਫ਼ਰਤ ਅਧਾਰਤ ਅਪਰਾਧ

ਔਟਵਾ ਚ ਮੁਜ਼ਾਹਰੇ ਦੌਰਾਨ ਇੱਕ ਔਰਤ ਦਾ ਹਿਜਾਬ ਉਤਾਰਨ ਦੀ ਘਟਨਾ ਦੀ ਪੁਲਿਸ ਜਾਂਚ ਸ਼ੁਰੂ

ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

13 ਮਈ 2024 ਨੂੰ ਔਟਵਾ ਦੇ ਸਿਟੀ ਹਾਲ ਦੇ ਬਾਹਰ ਫ਼ਲਸਤੀਨੀ ਸਮਰਥਕ ਮੁਜ਼ਾਹਰਾ ਕਰਦੇ ਹੋਏ।

13 ਮਈ 2024 ਨੂੰ ਔਟਵਾ ਦੇ ਸਿਟੀ ਹਾਲ ਦੇ ਬਾਹਰ ਫ਼ਲਸਤੀਨੀ ਸਮਰਥਕ ਮੁਜ਼ਾਹਰਾ ਕਰਦੇ ਹੋਏ।

ਤਸਵੀਰ: THE CANADIAN PRESS/Sean Kilpatrick

RCI

ਔਟਵਾ ਪੁਲਿਸ ਦੀ ਨਫ਼ਰਤੀ ਅਪਰਾਧ ਇਕਾਈ ਨੇ ਇੱਕ ਵੀਡੀਓ ਦੇ ਮੁਤੱਲਕ ਜਾਂਚ ਸ਼ੁਰੂ ਕੀਤੀ ਹੈ ਜਿਸ ਵਿਚ ਇੱਕ ਮੁਜ਼ਾਹਰੇ ਦੌਰਾਨ ਇੱਕ ਮੁਸਲਿਮ ਔਰਤ ਦਾ ਹਿਜਾਬ ਖਿੱਚੇ ਜਾਣ ਦੀ ਘਟਨਾ ਨਜ਼ਰੀਂ ਪੈ ਰਹੀ ਹੈ।

ਇਹ ਵੀਡੀਓ ਮੰਗਲਵਾਰ ਨੂੰ ਬਣਾਈ ਗਈ ਸੀ, ਜਦੋਂ ਇਜ਼ਰਾਈਲ ਦੀ ਸਥਾਪਨਾ ਦੇ 76ਵੀਂ ਵਰ੍ਹੇਗੰਢ ‘ਤੇ ਸਿਟੀ ਹਾਲ ਵਿੱਖੇ ਇਜ਼ਰਾਈਲੀ ਝੰਡੇ ਲਹਿਰਾਉਣ ਮਗਰੋਂ ਸਿਟੀ ਹਾਲ ਦੇ ਬਾਹਰ ਇਜ਼ਰਾਈਲ ਪੱਖੀ ਅਤੇ ਫਲਸਤੀਨ ਪੱਖੀ ਸਮੂਹ ਇਕੱਠੇ ਹੋਏ ਸਨ।

ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਛੋਟੀ ਵੀਡੀਓ ਵਿੱਚ ਇੱਕ ਔਰਤ ਹਿਜਾਬ ਪਹਿਨੀ ਅਤੇ ਫਲਸਤੀਨ ਦਾ ਝੰਡਾ ਲਹਿਰਾਉਂਦੀ ਨਜ਼ਰ ਆਰ ਰਹੀ ਹੈ, ਤਦ ਹੀ ਅਚਾਨਕ ਇੱਕ ਹੋਰ ਔਰਤ ਉਸਦੇ ਪਿੱਛੋਂ ਦੀ ਉਸਦੇ ਕੋਲ ਆਉਂਦੀ ਹੈ।

ਉਹ ਔਰਤ ਕੈਮਰੇ 'ਤੇ ਪਹਿਲਾਂ ਅਸ਼ਲੀਲ ਇਸ਼ਾਰੇ ਕਰਦੀ ਹੈ ਅਤੇ ਫਿਰ ਵੀਡੀਓ 'ਚ ਮੁਸਲਿਮ ਔਰਤ ਦੇ ਸਿਰ ਤੋਂ ਹਿਜਾਬ ਉਤਾਰਦੀ ਦਿਖਾਈ ਦਿੰਦੀ ਹੈ। ਵੀਡੀਓ ਵਿਚ ਹਿਜਾਬ ਉਤਰਨ ਤੋਂ ਬਾਅਦ ਔਰਤ ਦਾ ਚਿਹਰਾ ਧੁੰਦਲਾ ਕੀਤਾ ਗਿਆ ਹੈ।

ਮੁਸਲਿਮ ਐਡਵਾਈਜ਼ਰੀ ਕੌਂਸਲ ਔਫ਼ ਕੈਨੇਡਾ ਦਾ ਕਹਿਣਾ ਹੈ ਕਿ ਉਹ ਖ਼ੁਸ਼ ਹਨ ਕਿ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਹੈ ਅਤੇ ਪ੍ਰਭਾਵਿਤ ਔਰਤ ਨੂੰ ਮਦਦ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।

ਅਕਤੂਬਰ ਵਿਚ ਇਜ਼ਰਾਈਲ-ਗਾਜ਼ਾ ਯੁੱਧ ਮਗਰੋਂ ਦੇਸ਼ ਭਰ ਦੀਆਂ ਪੁਲਿਸ ਸੇਵਾਵਾਂ ਨੇ ਮੁਸਲਿਮ ਵਿਰੋਧੀ ਅਤੇ ਯਹੂਦੀ ਵਿਰੋਧੀ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਿਚ ਵਾਧਾ ਦਰਜ ਕੀਤਾ ਹੈ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ -ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ